ਬਿਲਿੰਗ ਅਤੇ ਉਗਰਾਹੀ ਨੀਤੀ Billing & Collections Policy, Punjabi

Make an Appointment
For the Charlottesville area:
For Manassas or Haymarket:

ਸਿਰਲੇਖਬਿਲਿੰਗ ਅਤੇ ਉਗਰਾਹੀਆਂ 

ਤਾਰੀਖ08/26/2022

03/01/2023 ਨੂੰ ਅੱਪਡੇਟ ਕੀਤਾ ਗਿਆ

ਸ਼੍ਰੇਣੀਮਰੀਜ਼ ਵਿੱਤੀ ਸੇਵਾਵਾਂ 

ਇਹਨਾਂ ਵੱਲੋਂ ਮਨਜ਼ੂਰੀ ਦਿੱਤੀ ਗਈ: UVACH Inc. Board

ਬਿਲਿੰਗ ਅਤੇ ਉਗਰਾਹੀ ਨੀਤੀ

ਇਹ ਨੀਤੀ ਇਹਨਾਂ ਥਾਵਾਂ ਤੇ ਮਰੀਜ਼ ਦੇਖਭਾਲ ਤੇ ਲਾਗੂ ਹੁੰਦੀ ਹੈ:

  • UVA Health Culpeper Medical Center (CPMC)
  • UVA Health Haymarket Medical Center (HAMC)
  • UVA Health Prince William Medical Center (PWMC)
  • UVACH Medical Group
  • UVA Health Cancer Center Gainesville

ਉਦੇਸ਼

ਇਸ ਨੀਤੀ ਦਾ ਉਦੇਸ਼ UVA Community Health (UVACH) ਲਈ ਬਿਲਿੰਗ ਅਤੇ ਉਗਰਾਹੀ ਪੱਧਤੀਆਂ ਸਬੰਧੀ ਜਾਣਕਾਰੀ ਮੁਹੱਈਆ ਕਰਨਾ ਹੈ, ਜਿਸ ਵਿੱਚ ਸ਼ਾਮਲ ਹੈ, UVA Health Culpeper Medical Center (CPMC), UVA Health Haymarket Medical Center (HAMC), UVA Health Prince William Medical Center (PWMC), UVACH Medical Group, ਅਤੇ UVA Health Cancer Center Gainesville (ਇਸਦੇ ਬਾਅਦ ਇਸਨੂੰ "Community Health ਦੀਆਂ ਸੰਸਥਾਵਾਂ" ਕਿਹਾ ਜਾਵੇਗਾ)

ਸਕੋਪ

ਇਹ ਨੀਤੀ Community Health ਦੀਆਂ ਸਾਰੀਆਂ ਸੰਸਥਾਵਾਂ ਤੇ ਲਾਗੂ ਹੁੰਦੀ ਹੈ Community Health ਸੰਸਥਾਵਾਂ ਵੱਲੋਂ ਕੰਮ ਕਰਨ ਵਾਲੀ ਕੋਈ ਵੀ ਉਗਰਾਹੀ ਏਜੰਸੀ ਉਗਰਾਹੀ ਪੱਧਤੀਆਂ ਦਾ ਸਨਮਾਨ ਅਤੇ ਸਹਿਯੋਗ ਕਰੇਗੀ, ਜਿਵੇਂ ਕਿ ਹੇਠਾਂ ਸਾਰ ਦਿੱਤਾ ਗਿਆ ਹੈ ਜਦੋਂ ਤੱਕ ਹੋਰ ਤਰ੍ਹਾਂ ਵੇਰਵਾ ਨਾ ਦਿੱਤਾ ਜਾਵੇ, ਇਹ ਨੀਤੀ ਚਿਕਿਤਸਕਾਂ ਜਾਂ ਹੋਰਾਂ ਮੈਡੀਕਲ ਪ੍ਰਦਾਤਾਵਾਂ ਤੇ ਲਾਗੂ ਨਹੀਂ ਹੁੰਦੀ, ਜਿਹਨਾਂ ਵਿੱਚ ਸ਼ਾਮਲ ਹਨ, ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹਨ, ਐਮਰਜੈਂਸੀ ਰੂਮ ਚਿਕਿਤਸਕ, ਅਨੈਸਥੀਸੀਓਲੋਜਿਸਟਸ, ਰੇਡਿਓਲੋਜਿਸਟਸ, ਹੌਸਪਿਟਲਿਸਟਸ ਅਤੇ ਪੈਥੋਲੋਜਿਸਟਸ, ਜਿਹਨਾਂ ਨੂੰ Community Health Medical Group ਵੱਲੋਂ ਨਿਯੁਕਤ ਨਹੀਂ ਕੀਤਾ ਗਿਆ ਹੈ

ਪਰਿਭਾਸ਼ਾਵਾਂ

ਆਮ ਤੌਰ 'ਤੇ ਬਿਲ ਕੀਤੀ ਰਕਮ (Amounts Generally Billed, AGB) - ਆਮ ਤੌਰ 'ਤੇ ਬਿਲ ਕੀਤੀ ਗਈ ਰਕਮ ਇਸਦਾ ਮਤਲਬ ਹੈ ਐਮਰਜੈਂਸੀ ਅਤੇ ਡਾਕਟਰੀ ਤੌਰ 'ਤੇ ਜ਼ਰੂਰੀ ਸੇਵਾਵਾਂ ਲਈ ਮਰੀਜ਼ਾਂ ਤੋਂ ਆਮ ਤੌਰ 'ਤੇ ਵਸੂਲੀ ਜਾਂਦੀ ਰਕਮ ਜਿਨ੍ਹਾਂ ਕੋਲ ਅਜਿਹੀਆਂ ਸੇਵਾਵਾਂ ਲਈ ਬੀਮਾ ਹੁੰਦਾ ਹੈ ਉਹਨਾਂ ਮਰੀਜ਼ਾਂ ਵਾਸਤੇ ਖਰਚੇ ਜੋ ਵਿੱਤੀ ਸਹਾਇਤਾ ਵਾਸਤੇ ਯੋਗ ਹਨ, ਅਜਿਹੀਆਂ ਸੇਵਾਵਾਂ ਵਾਸਤੇ ਆਮ ਤੌਰ 'ਤੇ ਬਿੱਲ ਕੀਤੀ ਗਈ ਰਕਮ ("AGB") ਤੋਂ ਵੱਧ ਨਹੀਂ ਹੋਣਗੇ ਇਹ ਫੀਸਾਂ, ਐਮਰਜੈਂਸੀ ਅਤੇ ਡਾਕਟਰੀ ਤੌਰ ਤੇ ਜ਼ਰੂਰੀ ਹੋਰ ਦੇਖਭਾਲ ਲਈ Medicare ਅਤੇ ਵਿਵਸਾਇਕ ਭੁਗਤਾਨ ਕਰਨ ਵਾਲਿਆਂ ਤੋਂ ਇਜਾਜ਼ਤ ਦਿੱਤੀਆਂ ਰਕਮਾਂ ਤੇ ਅਧਾਰਤ ਹਨ ਇਜਾਜ਼ਤ ਦਿੱਤੀ ਰਕਮ ਵਿੱਚ ਬੀਮਾਕਰਤਾ ਦੁਆਰਾ ਅਦਾ ਕੀਤੀ ਜਾਣ ਵਾਲੀ ਰਕਮ ਅਤੇ ਭੁਗਤਾਨ ਕਰਨ ਲਈ ਵਿਅਕਤੀਗਤ ਤੌਰ 'ਤੇ ਜ਼ਿੰਮੇਵਾਰ ਰਕਮ, ਜੇ ਕੋਈ ਹੋਵੇ, ਦੋਵੇਂ ਸ਼ਾਮਲ ਹਨ CPMC, PWMC ਅਤੇ HAMC AGBs ਦੀ ਗਣਨਾ ਪ੍ਰਤੀ 26 CFR §1.501(r) ਲੁਕ ਬੈਕ ਵਿਧੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ

ਡੁੱਬਿਆ ਕਰਜ਼ਾ - ਪ੍ਰਾਪਤੀਯੋਗ ਖਾਤਿਆਂ ਨੂੰ ਗੈਰ-ਇਕੱਤਰ ਕਰਨ ਯੋਗ ਵਜੋਂ ਬੱਟੇ ਖਾਤੇ ਵਿੱਚ ਪਾ ਦਿੱਤਾ ਗਿਆ ਹੈ ਪਰ ਫਿਰ ਵੀ ਬਕਾਇਆ ਰਕਮ ਨੂੰ ਮੰਨਿਆ ਜਾਂਦਾ ਹੈ

ਉਗਰਾਹੀ ਏਜੰਸੀ - ਉਗਰਾਹੀ ਏਜੰਸੀ ਕੋਈ ਵੀ ਉਹ ਸੰਸਥਾ ਹੈ, ਜੋ ਗਾਰੰਟਰਾਂ ਤੋਂ ਭੁਗਤਾਨ ਲੈਣ ਦੀ ਕੋਸ਼ਿਸ਼ ਕਰਨ ਜਾਂ ਉਗਰਾਹੀ ਵਿੱਚ ਸ਼ਾਮਲ ਹਨ

ਪਾਤਰਤਾ ਮਿਆਦ - ਉਹ ਸਮਾਂ ਮਿਆਦ, ਜਦੋਂ ਗਾਰੰਟਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ

ਅਸਧਾਰਨ ਉਗਰਾਹੀ ਕਾਰਵਾਈ (Extraordinary Collection Action) <ECAl - ਇੱਕ ECA ਇਹਨਾਂ ਵਿੱਚੋਂ ਕੋਈ ਵੀ ਹੁੰਦੀ ਹੈ:

ਵਿਅਕਤੀ ਦੇ ਕਰਜ਼ੇ ਨੂੰ ਦੂਜੀ ਧਿਰ ਨੂੰ ਵੇਚ ਦੇਣਾ, ਕੁਝ ਛੋਟਾਂ ਦੇ ਅਧੀਨ

ਪ੍ਰਤੀਕੂਲ ਰਿਪੋਰਟਿੰਗ ਤੋਂ ਕ੍ਰੈਡਿਟ ਰਿਪੋਰਟਿੰਗ ਏਜੰਸੀਆਂ ਜਾਂ ਕ੍ਰੈਡਿਟ ਬਿਊਰੋ

ਪਹਿਲਾਂ ਦਿੱਤੀ ਗਈ ਦੇਖਭਾਲ ਲਈ ਭੁਗਤਾਨ ਨਾ ਕਰਨ ਕਾਰਨ ਡਾਕਟਰੀ ਤੌਰ ਤੇ ਜ਼ਰੂਰੀ ਦੇਖਭਾਲ ਦੇਣ ਤੋਂ ਪਹਿਲਾਂ ਸਥਗਿਤ ਕਰਨਾ, ਇਨਕਾਰ ਕਰਨਾ ਜਾਂ ਭੁਗਤਾਨ ਦੀ ਮੰਗ ਕਰਨਾ

ਉਹ ਕਾਰਵਾਈਆਂ, ਜਿਹਨਾਂ ਲਈ ਕਨੂੰਨੀ ਪ੍ਰਕਿਰਿਆ ਜ਼ਰੂਰੀ ਹੈ, ਜਿਹਨਾਂ ਵਿੱਚ ਸ਼ਾਮਲ ਹਨ ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹਨ: o ਪ੍ਰਾਪਰਟੀ ਤੇ ਕਨੂੰਨੀ ਅਧਿਕਾਰ ਰੱਖਣਾ

o    ਅਸਲੀ ਪ੍ਰਾਪਰਟੀ ਤੇ ਪਾਬੰਦੀ ਲਗਾਉਣਾ

  • ਬੈਂਕ ਖਾਤਾ ਜਾਂ ਹੋਰ ਨਿੱਜੀ ਪ੍ਰਾਪਰਟੀ ਨੂੰ ਜ਼ਬਤ ਕਰਨਾ ਜਾਂ ਕੁਰਕ ਕਰਨਾ
  • ਵਿਅਕਤੀ ਦੇ ਵਿਰੁੱਧ ਸਿਵਿਲ ਕਾਰਵਾਈ ਸ਼ੁਰੂ ਕਰਨਾ
  • ਵਿਅਕਤੀ ਦੀ ਗਿਰਫਤਾਰੀ ਕਰਵਾਉਣਾ
  • ਵਿਅਕਤੀ ਨੂੰ ਗਿਰਫਤਾਰ ਕਰਨ ਅਤੇ ਕਸਟਡੀ ਵਿੱਚ ਰੱਖਣ ਦੇ ਅਧੀਨ ਕਰਨਾ
  • ਵਿਅਕਤੀ ਦੇ ਮਿਹਨਤਾਨਿਆਂ ਤੇ ਕਰਜ਼ ਚੁਕਾਉਣ ਲਈ ਕੁਰਕੀ ਦਾ ਨੋਟਿਸ ਦੇਣਾ

ਦਿਵਾਲੇ ਦੀ ਕਾਰਵਾਈ ਵਿੱਚ ਦਾਅਵਾ ਦਾਖਲ ਕਰਨਾ, ਅਸਧਾਰਨ ਉਗਰਾਹੀ ਕਾਰਵਾਈ ਨਹੀਂ ਹੈ

ਗਾਰੰਟਰਮਰੀਜ਼, ਦੇਖਭਾਲ ਕਰਨ ਵਾਲਾ, ਜਾਂ ਸਿਹਤ ਸੰਭਾਲ ਬਿਲ ਦੇ ਭੁਗਤਾਨ ਲਈ ਜ਼ਿੰਮੇਵਾਰ ਸੰਸਥਾ

ਮਰੀਜ਼ ਵਿੱਤੀ ਸਹਾਇਤਾ ਪ੍ਰੋਗਰਾਮ - ਦੇਣਯੋਗ ਗਾਰੰਟਰ ਬਕਾਏ ਨੂੰ ਘਟਾਉਣ ਲਈ ਤਿਆਰ ਕੀਤਾ ਪ੍ਰੋਗਰਾਮ ਇਹ ਪ੍ਰੋਗਰਾਮ ਉਹਨਾਂ ਗਾਰੰਟਰਾਂ ਨੂੰ ਮੁਹੱਈਆ ਕੀਤਾ ਜਾਂਦਾ ਹੈ, ਜੋ ਸਾਡੀ ਵਿੱਤੀ ਸਹਾਇਤਾ ਨੀਤੀ ਵਿੱਚ ਵਰਣਨ ਕੀਤੇ ਪਾਤਰਤਾ ਮਾਪਦੰਡ ਨੂੰ ਪੂਰਾ ਕਰਦੇ ਹਨ

ਇੰਸ਼ੋਰਡ ਮਰੀਜ਼ਾਂ ਲਈ ਮਰੀਜ਼ ਜ਼ਿੰਮੇਵਾਰੀ - ਇੰਸ਼ੋਰਡ ਮਰੀਜ਼ਾਂ ਲਈ ਮਰੀਜ਼ ਜ਼ਿੰਮੇਵਾਰੀ ਉਹ ਰਕਮ ਹੈ, ਜਿਸ ਲਈ ਇੰਸ਼ੋਰਡ ਮਰੀਜ਼, ਮਰੀਜ਼ ਦੀ ਤੀਜੀ-ਧਿਰ ਕਵਰੇਜ ਵੱਲੋਂ ਮਰੀਜ਼ ਦੇ ਫਾਇਦਿਆਂ ਦੀ ਰਕਮ ਨਿਰਧਾਰਤ ਕਰਨ ਤੋਂ ਬਾਅਦ ਆਊਟ-ਔਫ-ਪੌਕੇਟ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ ਅਤੇ ਇਸ ਵਿੱਚ ਸਹਿ-ਭੁਗਤਾਨ, ਸਹਿ-ਬੀਮੇ ਅਤੇ ਕਟੌਤੀ ਯੋਗ ਰਕਮਾਂ ਸ਼ਾਮਲ ਹੁੰਦੀਆਂ ਹਨ

ਗੈਰ-ਇੰਸ਼ੋਰਡ ਮਰੀਜ਼ਾਂ ਲਈ ਮਰੀਜ਼ ਜ਼ਿੰਮੇਵਾਰੀ - ਉਹ ਰਕਮ, ਜਿਸ ਵਾਸਤੇ ਮਰੀਜ਼ ਕਿਸੇ ਵੀ ਗੈਰ-ਇੰਸ਼ੋਰਡ ਛੋਟਾਂ ਦੇ ਇਸਤੇਮਾਲ ਤੋਂ ਬਾਅਦ ਭੁਗਤਾਨ ਲਈ ਜ਼ਿੰਮੇਵਾਰ ਹੁੰਦਾ ਹੈ

ਤੀਜੀ-ਧਿਰ ਦਾ ਭੁਗਤਾਨਕਰਤਾ - ਨਿੱਜੀ ਸਿਹਤ ਸੇਵਾਵਾਂ ਦੇ ਆਰਥਿਕ ਮਾਮਲਿਆਂ ਵਿੱਚ ਸ਼ਾਮਲ ਮਰੀਜ਼ (ਪਹਿਲੀ ਧਿਰ) ਜਾਂ ਸਿਹਤ ਦੇਖਭਾਲ ਪ੍ਰਦਾਤਾ (ਦੂਜੀ ਧਿਰ) ਦੇ ਇਲਾਵਾ ਇੱਕ ਸੰਗਠਨ

ਅੰਡਰਇੰਸ਼ੋਰਡ - ਅਜਿਹਾ ਵਿਅਕਤੀ, ਜਿਸਨੇ ਬੀਮਾ ਕਰਵਾਇਆ ਹੈ ਪਰੰਤੂ ਉਸਦੇ ਫਾਇਦਾ ਪਲਾਨ ਦੇ ਮੁਤਾਬਕ ਸ਼ਾਮਲ ਨਾ ਕੀਤੀਆਂ ਗਈਆਂ ਸੇਵਾਵਾਂ ਲਈ ਉਸਨੂੰ ਕੁੱਲ ਫੀਸਾਂ ਦਾ ਬਿਲ ਦਿੱਤਾ ਗਿਆ ਹੈ ਉਦਾਹਰਨਾਂ ਵਿੱਚ ਸ਼ਾਮਲ ਹਨ ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹਨ: Medicare ਖੁਦ ਲੈਣ ਵਾਲੀਆਂ ਦਵਾਈਆਂ, ਅਧਿਕਤਮ ਫਾਇਦਿਆਂ ਦਾ ਪੂਰਾ ਹੋਣਾ, ਮੈਟਰਨਿਟੀ ਰਾਈਡਰਸ ਆਦਿ

ਗੈਰ-ਇੰਸ਼ੋਰਡ - ਉਹ ਮਰੀਜ਼, ਜਿਹਨਾਂ ਨੇ ਬੀਮਾ ਨਹੀਂ ਕਰਵਾਇਆ ਹੋਇਆ ਹੈ

ਨੀਤੀ

ਗਾਰੰਟਰਾਂ ਅਤੇ ਲਾਗੂ ਤੀਜੀ ਧਿਰ ਦੇ ਭੁਗਤਾਨਕਰਤਾਵਾਂ ਨੂੰ ਲਾਗੂ ਕਨੂੰਨਾਂ ਅਤੇ ਵਿਧਾਨਾਂ ਦੇ ਮੁਤਾਬਕ ਸਹੀ, ਸਮੇਂ ਸਿਰ ਅਤੇ ਨਿਰੰਤਰ ਰੂਪ ਨਾਲ ਬਿਲ ਦੇਣਾ UVA Community Health ਦੀਆਂ ਸੰਸਥਾਵਾਂ ਦੀ ਨੀਤੀ ਹੈ

ਆਈਟਮਾਈਜ਼ਡ ਸਟੇਟਮੈਂਟ

ਗਾਰੰਟਰ ਕਿਸੇ ਵੀ ਸਮੇਂ ਆਪਣੇ ਖਾਤੇ ਲਈ ਮੁਫਤ ਆਈਟਮਾਈਜ਼ਡ ਸਟੇਟਮੈਂਟ ਦੀ ਬੇਨਤੀ ਕਰ ਸਕਦੇ ਹਨ

ਵਿਵਾਦ

ਕੋਈ ਵੀ ਗਾਰੰਟਰ ਆਪਣੇ ਬਿਲ ਵਿਚਲੀ ਕਿਸੇ ਆਈਟਮ ਜਾਂ ਫੀਸ ਲਈ ਵਿਵਾਦ ਕਰ ਸਕਦਾ ਹੈ ਗਾਰੰਟਰ ਗਾਹਕ ਸੇਵਾ ਨੁਮਾਇੰਦੇ ਨੂੰ ਲਿਖਤ ਵਿੱਚ ਜਾਂ ਫੋਨ ਤੇ ਵਿਵਾਦ ਸ਼ੁਰੂ ਕਰ ਸਕਦੇ ਹਨ ਜੇਕਰ ਕੋਈ ਗਾਰੰਟਰ ਆਪਣੇ ਬਿਲ ਦੇ ਸਬੰਧ ਵਿੱਚ ਦਸਤਾਵੇਜ਼ਾਂ ਦੀ ਬੇਨਤੀ ਕਰਦਾ ਹੈ, ਤਾਂ ਸਟਾਫ ਮੈਂਬਰ ਤਿੰਨ ਕਾਰਜਦਿਨਾਂ ਦੇ ਅੰਦਰ ਗਾਰੰਟਰ ਨੂੰ ਬੇਨਤੀ ਕੀਤਾ ਦਸਤਾਵੇਜ਼ ਮੁਹੱਈਆ ਕਰਨ ਦੇ ਉਚਿਤ ਯਤਨ ਕਰੇਗਾ

ਬਿਲਿੰਗ ਸਾਈਕਲ

Community Health ਦੀਆਂ ਸੰਸਥਾਵਾਂ ਲਈ ਬਿਲਿੰਗ ਸਾਈਕਲ, ਪਹਿਲੀ ਸਟੇਟਮੈਂਟ ਦੀ ਤਾਰੀਖ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਤਾਰੀਖ ਦੇ 120 ਦਿਨਾਂ ਬਾਅਦ ਖਤਮ ਹੁੰਦਾ ਹੈ ਬਿਲਿੰਗ ਸਾਈਕਲ ਦੇ ਦੌਰਾਨ ਗਾਰੰਟਰਾਂ ਨੂੰ ਕਾਲਾਂ, ਸਟੇਟਮੈਂਟਾਂ ਅਤੇ ਪੱਤਰ ਪ੍ਰਾਪਤ ਹੋ ਸਕਦੇ ਹਨ ਪੂਰੇ ਬਿਲਿੰਗ ਸਾਈਕਲ ਦੇ ਦੌਰਾਨ ਗਾਰੰਟਰ ਨੂੰ ਕਾਲਾਂ ਕੀਤੀਆਂ ਜਾ ਸਕਦੀਆਂ ਹਨ ਹੇਠਾਂ ਸਟੇਟਮੈਂਟਾਂ ਅਤੇ ਪੱਤਰਾਂ ਦੀ ਸਮਾਂ ਸੂਚੀ ਦਿੱਤੀ ਗਈ ਹੈ:

    • ਸਟੇਟਮੈਂਟ ਗਾਰੰਟਰ ਨੂੰ ਉਦੋਂ ਭੇਜੀ ਜਾਂਦੀ ਹੈ, ਜਦੋਂ ਗਾਰੰਟਰ ਵੱਲੋਂ ਦੇਣਯੋਗ ਬਕਾਇਆ ਨਿਰਧਾਰਤ ਕੀਤਾ ਜਾਂਦਾ ਹੈ
    • ਸਟੇਟਮੈਂਟ ਦੀ ਤਾਰੀਖ ਦੇ 30 ਦਿਨਾਂ ਬਾਅਦ ਗਾਰੰਟਰ ਨੂੰ ਇਹ ਸੂਚਿਤ ਕਰਦੇ ਹੋਏ ਇੱਕ ਫਾੱਲੋ-ਅਪ ਪੱਤਰ ਭੇਜਿਆ ਜਾਂਦਾ ਹੈ ਕਿ ਉਹਨਾਂ ਦੇ ਖਾਤੇ ਵਿੱਚ ਪਿਛਲੇ ਬਕਾਏ ਦੇਣਯੋਗ ਹਨ
    • ਪਹਿਲੇ ਪੱਤਰ ਦੇ 30 ਦਿਨਾਂ ਬਾਅਦ ਗਾਰੰਟਰ ਨੂੰ ਇਹ ਸੂਚਿਤ ਕਰਦੇ ਹੋਏ ਦੂਜਾ ਪੱਤਰ ਭੇਜਿਆ ਜਾਂਦਾ ਹੈ ਕਿ ਉਹਨਾਂ ਦਾ ਖਾਤਾ ਦੋਸ਼ੀ ਹੈ
    • ਦੂਜੇ ਪੱਤਰ ਦੇ 30 ਦਿਨਾਂ ਬਾਅਦ ਗਾਰੰਟਰ ਨੂੰ ਇਹ ਸੂਚਿਤ ਕਰਦੇ ਹੋਏ ਤੀਜਾ ਪੱਤਰ ਭੇਜਿਆ ਜਾਂਦਾ ਹੈ ਕਿ ਉਹਨਾਂ ਦਾ ਖਾਤਾ ਗੰਭੀਰ ਰੂਪ ਨਾਲ ਦੋਸ਼ੀ ਹੈ ਅਤੇ ਖਾਤਾ ਉਗਰਾਹੀ ਏਜੰਸੀ ਨੂੰ ਦਿੱਤਾ ਜਾ ਸਕਦਾ ਹੈ
    • ਬਿਲਿੰਗ ਸਾਈਕਲ ਦੇ ਦਿਨ 120 ਨੂੰ ਗਾਰੰਟਰ ਦਾ ਖਾਤਾ ਉਗਰਾਹੀ ਏਜੰਸੀ ਨੂੰ ਦੇ ਦਿੱਤਾ ਜਾਂਦਾ ਹੈ

 

ਸਾਡੇ ਬਿਲਿੰਗ ਸਾਈਕਲ ਵਿੱਚ ਵਰਤੀ ਗਈ ਹਰੇਕ ਸਟੇਟਮੈਂਟ ਅਤੇ ਪੱਤਰ ਵਿੱਚ ਭੁਗਤਾਨ ਵਿਧੀਆਂ, ਭੁਗਤਾਨ ਵਿਕਲਪਾਂ, ਵਿੱਤੀ ਸਹਾਇਤਾ ਵੈਬਸਾਈਟ ਸਬੰਧੀ ਜਾਣਕਾਰੀ ਅਤੇ ਗਾਹਕ ਸੇਵਾ ਦਾ ਸੰਪਰਕ ਨੰਬਰ ਸ਼ਾਮਲ ਹੁੰਦਾ ਹੈ

ਪ੍ਰਕਿਰਿਆ

ਗੈਰ-ਗਾਰੰਟਰ ਬਿਲਿੰਗ

1.           ਕਵਰੇਜ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ: Community Health ਦੀਆਂ ਸੰਸਥਾਵਾਂ ਮਰੀਜ਼ਾਂ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਉਚਿਤ ਯਤਨ ਕਰਨਗੀਆਂ ਕਿ ਨਿੱਜੀ ਜਾਂ ਪਬਲਿਕ ਸਿਹਤ ਬੀਮਾ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਨਾਲ ਹਸਤਪਾਲ ਵੱਲੋਂ ਮਰੀਜ਼ ਨੂੰ ਦਿੱਤੀਆਂ ਸੇਵਾਵਾਂ ਨੂੰ ਸ਼ਾਮਲ ਕਰ ਸਕਦਾ ਹੈ ਜਾਂ ਨਹੀਂ

2.           ਤੀਜੀ ਧਿਰ ਦੇ ਭੁਗਤਾਨਕਰਤਾਵਾਂ ਨੂੰ ਬਿਲ ਦੇਣਾ: Community Health ਦੀਆਂ ਸੰਸਥਾਵਾਂ ਤੀਜੀ-ਧਿਰ ਦੇ ਭੁਗਤਾਨਕਰਤਾਵਾਂ ਵੱਲੋਂ ਦੇਣਯੋਗ ਸਾਰੀਆਂ ਰਕਮਾਂ ਮੰਗਣ ਲਈ ਕੰਮ ਕਰਨਗੀਆਂ, ਇਹਨਾਂ ਭੁਗਤਾਨਕਰਤਾਵਾਂ ਵਿੱਚ ਸ਼ਾਮਲ ਹਨ ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹਨ, ਕਾਂਟਰੈਕਟਡ ਅਤੇ ਗੈਰ-ਕਾਂਟਰੈਕਟਡ ਭੁਗਤਾਨਕਰਤਾ, ਹਰਜਾਨਾ ਭੁਗਤਾਨਕਰਤਾ, ਸਿੱਧੀ ਮਰੀਜ਼ ਕਵਰੇਜ ਮੁਹੱਈਆ ਕਰਨ ਵਾਲੇ ਦੇਣਦਾਰੀ ਅਤੇ ਆਟੋ ਬੀਮਾਕਰਤਾ ਅਤੇ ਸਰਕਾਰੀ ਪ੍ਰੋਗਰਾਮ ਭੁਗਤਾਨਕਰਤਾ, ਜੋ ਮਰੀਜ਼ ਦੀ ਦੇਖਭਾਲ ਲਈ ਵਿੱਤੀ ਤੌਰ ਤੇ ਜ਼ਿੰਮੇਵਾਰ ਹੋ ਸਕਦੇ ਹਨ ਇਸਤੋਂ ਇਲਾਵਾ, Community Health ਦੀਆਂ ਸੰਸਥਾਵਾਂ, ਮਰੀਜ਼ ਜਾਂ ਉਹਨਾਂ ਦੇ ਨੁਮਾਇੰਦੇ ਵੱਲੋਂ ਸਮੇਂ ਸਿਰ ਮੁਹੱਈਆ ਕੀਤੀ ਜਾਂ ਤਸਦੀਕ ਕੀਤੀ ਜਾਣਕਾਰੀ ਦੇ ਅਧਾਰ ਤੇ ਸਾਰੇ ਲਾਗੂ ਤੀਜੀ-ਧਿਰ ਦੇ ਭੁਗਤਾਨਕਰਤਾਵਾਂ ਨੂੰ ਬਿਲ ਦੇਣਗੀਆਂ

ਗਾਰੰਟਰ ਬਿਲਿੰਗ

ਸਟੇਟਮੈਂਟ ਅਤੇ ਪੱਤਰ ਸੀਰੀਜ ਗਾਰੰਟਰ ਨੂੰ ਖਾਤਾ ਬਕਾਇਆ, ਜੋ ਦੇਣਯੋਗ ਹੈ, ਸੂਚਿਤ ਕਰਨ ਲਈ ਵਰਤੀ ਜਾਂਦੀ ਹੈ ਹਰੇਕ ਸਟੇਟਮੈਂਟ ਅਤੇ ਪੱਤਰ ਵਿੱਚ ਭੁਗਤਾਨ ਵਿਧੀਆਂ, ਵਿੱਤੀ ਸਹਾਇਤਾ ਸਬੰਧੀ ਜਾਣਕਾਰੀ ਅਤੇ ਸਵਾਲਾਂ ਲਈ ਸੰਪਰਕ ਨੰਬਰ ਸ਼ਾਮਲ ਹੁੰਦਾ ਹੈ

1.           ਇੰਸ਼ੋਰਡ ਮਰੀਜ਼ਾਂ ਨੂੰ ਬਿਲ ਦੇਣਾ: Community Health ਦੀਆਂ ਸੰਸਥਾਵਾਂ ਗਾਰੰਟਰ ਨੂੰ ਤੁਰੰਤ ਫਾਇਦਿਆਂ ਦਾ ਸਪਸ਼ਟੀਕਰਨ (Explanation of Benefits) (EOB) ਵੱਲੋਂ ਜਾਂ ਜਿਵੇਂ ਨਿਰਦੇਸ਼ ਦਿੱਤਾ ਗਿਆ ਹੈ ਜਾਂ ਤੀਜੀ-ਧਿਰ ਦੇ ਭੁਗਤਾਨਕਰਤਾਵਾਂ ਦੀ ਨੀਤੀ ਹੇਠ ਫਾਇਦੇ ਸਟ੍ਰਕਚਰ ਵੱਲੋਂ ਨਿਰਧਾਰਤ ਹਿਸਾਬ ਲਗਾਈ ਰਕਮ ਲਈ ਬਿਲ ਭੇਜਣਗੀਆਂ

2.           ਗੈਰ-ਇੰਸ਼ੋਰਡ ਮਰੀਜ਼ਾਂ ਨੂੰ ਬਿਲ ਦੇਣਾ: Community Health ਦੀਆਂ ਸੰਸਥਾਵਾਂ ਗਾਰੰਟਰ ਨੂੰ ਤੁਰੰਤ ਕਿਸੇ ਵੀ ਲਾਗੂ ਗੈਰ-ਇੰਸ਼ੋਰਡ ਛੋਟਾਂ ਨੂੰ ਘਟਾ ਕੇ ਦੇਣਯੋਗ ਰਕਮ ਦਾ ਬਿਲ ਦੇਣਗੀਆਂ

ਉਗਰਾਹੀ ਪੱਧਤੀਆਂ

1.          ਸਧਾਰਨ ਉਗਰਾਹੀ ਪੱਧਤੀਆਂ: ਇਸ ਨੀਤੀ ਦੇ ਅਧੀਨ, Community Health ਦੀਆਂ ਸੰਸਥਾਵਾਂ ਗਾਰੰਟਰਾਂ ਤੋਂ ਭੁਗਤਾਨ ਪ੍ਰਾਪਤ ਕਰਨ ਲਈ ਉਚਿਤ ਉਗਰਾਹੀ ਯਤਨ ਕਰ ਸਕਦੀਆਂ ਹਨ ਸਧਾਰਨ ਉਗਰਾਹੀ ਏਜੰਸੀਆਂ ਗਾਰੰਟਰ ਸਟੇਟਮੈਂਟਾਂ/ਪੱਤਰ, ਫੋਨ ਕਾਲਾਂ ਅਤੇ ਵਿਸਤ੍ਰਿਤ ਕਾਰੋਬਾਰੀ ਭਾਈਵਾਲਾਂ ਨੂੰ ਖਾਤਿਆਂ ਦੇ ਰੈਫਰਲ ਜਾਰੀ ਕਰ ਸਕਦੀਆਂ ਹਨ, ਜਿਵੇਂ ਪੂਰਵ-ਉਗਰਾਹੀ, ਅਰਲੀ ਆਊਟ ਅਤੇ ਡੁੱਬਿਆ ਕਰਜ਼ਾ ਵੈਂਡਰਸ

2.           ਅਸਧਾਰਨ ਉਗਰਾਹੀ ਕਾਰਵਾਈਆਂ (Extraordinary Collection Actions): Community Health ਦੀਆਂ ਸੰਸਥਾਵਾਂ ਅਤੇ ਇਸਦੇ ਉਗਰਾਹੀ ਏਜੰਸੀ ਭਾਈਵਾਲ, ਫੈਡਰਲ ਫੇਅਰ ਡੈਬਟ ਕਲੈਕਸ਼ਨ ਪ੍ਰੈਕਟਿਸਿਜ ਐਕਟ (Federal Fair Debt Collection Practices Act) ਹੇਠ ਕਿਸੇ ਵੀ ਸ਼ਰਤਾਂ ਦੇ ਅਧੀਨ ਕ੍ਰੈਡਿਟ ਬਿਊਰੋ ਰਿਪੋਰਟਿੰਗ ਦੇ ਰੂਪ ਵਿੱਚ ECA ਕਰ ਸਕਦੇ ਹਨ ਦੇਣਯੋਗ ਰਕਮ ਦੇ ਗੈਰ-ਭੁਗਤਾਨ ਲਈ ਕ੍ਰੈਡਿਟ ਬਿਊਰੋ ਨੂੰ ਗਾਰੰਟਰ ਦੀ ਰਿਪੋਰਟਿੰਗ, ਬਿਲਿੰਗ ਸਾਈਕਲ ਖਤਮ ਹੋਣ ਦੇ 60 ਦਿਨਾਂ ਬਾਅਦ ਤੱਕ ਨਹੀਂ ਕੀਤੀ ਜਾਵੇਗੀ ਗਾਰੰਟਰ ਨੂੰ ਉਗਰਾਹੀ ਏਜੰਸੀ ਭਾਈਵਾਲ ਵੱਲੋਂ ਕ੍ਰੈਡਿਟ ਬਿਊਰੋ ਨੂੰ ਰਿਪੋਰਟਿੰਗ ਕਰਨ ਤੋਂ 30 ਦਿਨ ਪਹਿਲਾਂ ਸੂਚਿਤ ਕੀਤਾ ਜਾਵੇਗਾ ਨਾ ਤਾਂ Community Health ਦੀਆਂ ਸੰਸਥਾਵਾਂ ਅਤੇ ਨਾ ਹੀ ਉਗਰਾਹੀ ਏਜੰਸੀ(ਆਂ) ਭਾਈਵਾਲ, ਇਹ ਨਿਰਧਾਰਤ ਕਰਨ ਲਈ ਉਚਿਤ ਯਤਨ ਕਰਨ ਤੋਂ ਪਹਿਲਾਂ ਗਾਰੰਟਰਾਂ ਦੇ ਵਿਰੁੱਧ ECA ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ ਕਿ ਕੀ ਉਹ ਵਿੱਤੀ ਸਹਾਇਤਾ ਲਈ ਯੋਗ ਹਨ

3.           ਵਿੱਤੀ ਸਹਾਇਤਾ ਅਰਜ਼ੀ ਪ੍ਰਕਿਰਿਆ ਦੇ ਦੌਰਾਨ ਕੋਈ EGA ਨਹੀਂ: Community Health ਦੀਆਂ ਸੰਸਥਾਵਾਂ ਅਤੇ ਇਸਦਾ ਉਗਰਾਹੀ ਏਜੰਸੀ ਭਾਈਵਾਲ ਉਸ ਗਾਰੰਟਰ ਤੋਂ ECA ਦੀ ਮੰਗ ਨਹੀਂ ਕਰਨਗੇ, ਜਿਸਨੇ ਵਿੱਤੀ ਸਹਾਇਤਾ ਲਈ ਅਰਜ਼ੀ ਜਮ੍ਹਾਂ ਕੀਤੀ ਹੋਵੇ ਜੇਕਰ ਇਹ ਨਿਰਧਾਰਤ ਹੁੰਦਾ ਹੈ ਕਿ ਗਾਰੰਟਰ ਪੂਰੀ ਵਿੱਤੀ ਸਹਾਇਤਾ ਲਈ ਯੋਗ ਹੈ ਅਤੇ ਗਾਰੰਟਰ ਨੇ ਭੁਗਤਾਨ ਕਰ ਦਿੱਤਾ ਹੈ, ਤਾਂ Community Health ਦੀਆਂ ਸੰਸਥਾਵਾਂ ਗਾਰੰਟਰ ਦੀ ਪਾਤਰਤਾ ਮਿਆਦ ਦੇ ਦੌਰਾਨ ਗਾਰੰਟਰ ਤੋਂ $5.00 ਤੋਂ ਵੱਧ ਪ੍ਰਾਪਤ ਕੀਤੀ ਕੋਈ ਵੀ ਰਕਮ ਵਾਪਸ ਕਰਨਗੀਆਂ ਜੇਕਰ ਗਾਰੰਟਰ ਨੂੰ ਅੰਸ਼ਕ ਵਿੱਤੀ ਸਹਾਇਤਾ ਲਈ ਮਨਜ਼ੂਰੀ ਮਿਲਦੀ ਹੈ, ਤਾਂ Community Health ਦੀਆਂ ਸੰਸਥਾਵਾਂ ਕੋਈ ਵੀ ਉਹ ਰਕਮ ਰਿਫੰਡ ਕਰਨਗੀਆਂ, ਜੋ ਉਸ ਰਕਮ ਤੋਂ ਵੱਧ ਹੈ, ਜਿਸ ਵਾਸਤੇ ਗਾਰੰਟਰ ਨੂੰ ਨਿੱਜੀ ਰੂਪ ਨਾਲ ਭੁਗਤਾਨ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ Community Health ਦੀਆਂ ਸੰਸਥਾਵਾਂ ਗਾਰੰਟਰ ਨੂੰ $5.00 ਤੋਂ ਘੱਟ ਕੋਈ ਵੀ ਰਕਮ ਰਿਫੰਡ ਨਹੀਂ ਕਰਨਗੀਆਂ

  1. ਭੁਗਤਾਨ ਯੋਜਨਾਵਾਂ:

a.                       ਪਾਤਰ ਮਰੀਜ਼: Community Health ਦੀਆਂ ਸੰਸਥਾਵਾਂ ਅਤੇ ਉਹਨਾਂ ਦੇ ਵੱਲੋਂ ਕੰਮ ਕਰਨ ਵਾਲੀ ਕੋਈ ਉਗਰਾਹੀ ਏਜੰਸੀ(ਆਂ) ਗਾਰੰਟਰਾਂ ਨੂੰ ਭੁਗਤਾਨ ਯੋਜਨਾ ਸਮਝੌਤੇ ਵਿੱਚ ਸ਼ਾਮਲ ਹੋਣ ਦੇ ਵਿਕਲਪ ਦੀ ਪੇਸ਼ਕਸ਼ ਕਰੇਗੀ ਭੁਗਤਾਨ ਯੋਜਨਾ ਸਮਝੌਤਾ ਗਾਰੰਟਰ ਨੂੰ ਸਮੇਂ ਦੀ ਨਿਰਧਾਰਤ ਮਿਆਦ ਤੇ ਦੇਣਯੋਗ ਰਕਮ ਦਾ ਭੁਗਤਾਨ ਕਰਨ ਦੀ ਇਜਾਜ਼ਤ ਦਿੰਦਾ ਹੈ

  1. ਭੁਗਤਾਨ ਯੋਜਨਾ ਦੀਆਂ ਸ਼ਰਤਾਂ:
    • ਸਾਰੀਆਂ ਭੁਗਤਾਨ ਯੋਜਨਾਵਾਂ ਵਿਆਜ-ਮੁਕਤ ਹੋਣਗੀਆਂ
    • ਸਾਰੇ ਮਾਸਿਕ ਭੁਗਤਾਨ Community Health ਦੀਆਂ ਸੰਸਥਾਵਾਂ ਅਤੇ ਗਾਰੰਟਰ ਦੇ ਵਿਚਕਾਰ ਆਪਸੀ ਸਹਿਮਤੀ ਦਿੱਤੀ ਰਕਮ ਤੇ ਅਧਾਰਤ ਹੋਣਗੇ
    • ਰਕਮ ਤੇ ਬਕਾਏ ਦਾ ਪੂਰਾ ਭੁਗਤਾਨ ਸਹਿਮਤੀ ਦਿੱਤੀ ਸਮਾਂ ਮਿਆਦ ਦੇ ਅੰਦਰ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ

c.                       ਭੁਗਤਾਨ ਯੋਜਨਾ ਨੂੰ ਦੋਸ਼ੀ ਕਰਾਰ ਦੇਣਾ: ਗਾਰੰਟਰ ਦੇ ਸਾਰੇ ਲੜੀਵਾਰ ਭੁਗਤਾਨ ਕਰਨ ਵਿੱਚ ਅਸਫਲ ਹੋਣ ਦੇ ਬਾਅਦ ਭੁਗਤਾਨ ਯੋਜਨਾ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ, ਤਾਂ ਗਾਰੰਟਰ ਨੂੰ ਦੋਸ਼ੀ ਨੋਟਿਸ ਮਿਲੇਗਾ ਨੋਟਿਸ ਗਾਰੰਟਰ ਦੇ ਪਿਛਲੇ ਗਿਆਤ ਪਤੇ ਤੇ ਡਾਕ ਰਾਹੀਂ ਭੇਜਿਆ ਜਾਵੇਗਾ ਭੁਗਤਾਨ ਯੋਜਨਾ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ, Community Health ਦੀਆਂ ਸੰਸਥਾਵਾਂ ਜਾਂ ਉਗਰਾਹੀ ਏਜੰਸੀ ਇਸ ਨੀਤੀ ਦੇ ਮੁਤਾਬਕ ਉਗਰਾਹੀ ਗਤੀਵਿਧੀਆਂ ਸ਼ੁਰੂ ਕਰ ਸਕਦੀ ਹੈ

  1. ਉਗਰਾਹੀ ਏਜੰਸੀਆਂ: Community Health ਦੀਆਂ ਸੰਸਥਾਵਾਂ ਗਾਰੰਟਰ ਖਾਤੇ ਉਗਰਾਹੀ ਏਜੰਸੀ ਨੂੰ ਭੇਜ ਸਕਦੀ ਹੈ, ਜੋ ਹੇਠਾਂ ਦਿੱਤੀਆਂ ਸ਼ਰਤਾਂ ਦੇ ਅਧੀਨ ਹੋਵੇਗਾ:

a.                       ਉਗਰਾਹੀ ਏਜੰਸੀ ਦਾ Community Health ਦੀਆਂ ਸੰਸਥਾਵਾਂ ਨਾਲ ਇੱਕ ਲਿਖਤੀ ਇਕਰਾਰਨਾਮਾ ਹੋਣਾ ਲਾਜ਼ਮੀ ਹੈ

  1. ਉਗਰਾਹੀ ਏਜੰਸੀ ਨਾਲ ਲਿਖਤੀ ਇਕਰਾਰਨਾਮੇ ਵਿੱਚ ਮਿਸ਼ਨ, ਵਿਜਨ, ਕੇਂਦਰੀ ਮੁੱਲਾਂ ਵਿੱਤੀ ਸਹਾਇਤਾ ਨੀਤੀ ਅਤੇ ਇਸ Community Health ਦੀਆਂ ਸੰਸਥਾਵਾਂ ਦੀ ਇਸ ਬਿਲਿੰਗ ਅਤੇ ਉਗਰਾਹੀ ਨੀਤੀ ਦੀਆਂ ਸ਼ਰਤਾਂ ਨਾਲ ਉਗਰਾਹੀ ਏਜੰਸੀ ਦੀ ਪਾਲਣਾ ਲਈ ਜ਼ਰੂਰੀ ਭਾਸ਼ਾ ਸ਼ਾਮਲ ਹੋਵੇਗੀ
  2. ਉਗਰਾਹੀ ਏਜੰਸੀ ਕੋਈ ECA ਸ਼ੁਰੂ ਕਰਨ ਤੋਂ 30 ਦਿਨ ਪਹਿਲਾਂ ਗਾਰੰਟਰ ਨੂੰ ਸੂਚਿਤ ਕਰਨ ਲਈ ਸਹਿਮਤ ਹੋਵੇਗੀ ਇਸ ਨੋਟਿਸ ਵਿੱਚ ਵਿੱਤੀ ਸਹਾਇਤਾ ਨੀਤੀ ਦੇ ਸਾਦੇ ਕਾਗਜ਼ ਤੇ ਸਾਰ ਦੀ ਕਾਪੀ ਸ਼ਾਮਲ ਹੋਵੇਗੀ
  3. Community Health ਦੀਆਂ ਸੰਸਥਾਵਾਂ ਕਰਜ਼ ਦੀ ਮਾਲਕੀ ਨੂੰ ਕਾਇਮ ਰੱਖਣਗੀਆਂ (ਉਦਾਹਰਨ ਲਈ, ਕਰਜ਼ਾ ਉਗਰਾਹੀ ਏਜੰਸੀ ਨੂੰ "ਵੇਚਿਆ" ਨਹੀਂ ਜਾਂਦਾ ਹੈ)
  4. ਉਗਰਾਹੀ ਏਜੰਸੀ ਕੋਲ ਉਹਨਾਂ ਗਾਰੰਟਰਾਂ ਦੀ ਪਛਾਣ ਕਰਨ ਲਈ ਪ੍ਰਕਿਰਿਆਵਾਂ ਹੋਣਗੀਆਂ, ਜੋ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ ਉਗਰਾਹੀ ਏਜੰਸੀ ਲਈ ਲਾਜ਼ਮੀ ਹੈ ਕਿ ਉਹ ਵਿੱਤੀ ਸਹਾਇਤਾ ਪ੍ਰੋਗਰਾਮ ਦੀ ਉਪਲਬਧਤਾ ਬਾਰੇ ਟੈਲੀਫੋਨ ਜਾਂ ਵੈਬਸਾਈਟ ਦੁਆਰਾ ਦੱਸੇ ਅਤੇ ਉਹਨਾਂ ਗਾਰੰਟਰਾਂ ਨੂੰ ਵਾਪਸ Community Health ਦੀਆਂ ਸੰਸਥਾਵਾਂ ਕੋਲ ਭੇਜੇ, ਜੋ ਵਿੱਤੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ https://uvahealth.com/services/billing-insurance/financial-assistance-eligibility. ਉਗਰਾਹੀ ਏਜੰਸੀ ਉਸ ਗਾਰੰਟਰ ਤੋਂ ਕੋਈ ਭੁਗਤਾਨ ਨਹੀਂ ਮੰਗੇਗੀ, ਜਿਸਨੇ ਵਿੱਤੀ ਸਹਾਇਤਾ ਲਈ ਅਰਜ਼ੀ ਜਮ੍ਹਾਂ ਕੀਤੀ ਹੈ

f.                        ਉਦੋਂ ਤੱਕ ਉਗਰਾਹੀ ਏਜੰਸੀ ਨੂੰ ਕੋਈ ਵੀ ਬਕਾਇਆ ਰੈਫਰ ਨਹੀਂ ਕੀਤਾ ਜਾਵੇਗਾ, ਜਦੋਂ ਤੱਕ Community Health ਦੀਆਂ ਸੰਸਥਾਵਾਂ ਵੱਲੋਂ ਗਾਰੰਟਰ ਨੂੰ ਖਾਤੇ ਤੇ ਸ਼ੁਰੂਆਤੀ ਬਿਲ ਭੇਜੇ ਜਾਣ ਤੋਂ ਘੱਟੋ-ਘੱਟ 120 ਦਿਨ ਨਾ ਬੀਤ ਗਏ ਹੋਣ, ਜੇਕਰ ਵਾਪਸੀ ਡਾਕ ਨਾ ਪ੍ਰਾਪਤ ਹੋਈ ਹੋਵੇ ਅਤੇ ਅੱਪਡੇਟ ਹੋਇਆ ਪਤਾ ਲੱਭਣ ਦੇ ਉਚਿਤ ਯਤਨ ਨਾ ਕੀਤੇ ਗਏ ਹੋਣ

g.                       ਉਦੋਂ ਤੱਕ ਉਗਰਾਹੀ ਏਜੰਸੀ ਨੂੰ ਕੋਈ ਵੀ ਬਕਾਇਆ ਰੈਫਰ ਨਹੀਂ ਕੀਤਾ ਜਾਵੇਗਾ, ਜੇਕਰ ਗਾਰੰਟਰ ਸਕਿਰਿਆ ਤੌਰ ਤੇ ਭੁਗਤਾਨ ਯੋਜਨਾ ਜਾਂ ਉਸ ਭੁਗਤਾਨ ਯੋਜਨਾ ਤੇ ਸੌਦੇਬਾਜੀ ਕਰ ਰਿਹਾ ਹੋਵੇ, ਜੋ ਦੋਸ਼ੀ ਕਰਾਰ ਨਾ ਦਿੱਤੀ ਗਈ ਹੋਵੇ